Resource Type: Video

Roles: Workers

Topics: Worker Claims

Created On: 2015-04-30 - 10:59

Last Update On: 2015-05-01 - 10:54

ਕੋਈ ਵੀ ਉਮੀਦ ਨਹੀਂ ਕਰਦਾ ਕਿ ਉਸ ਨੂੰ ਕੰਮ ਕਰਦਿਆਂ ਸੱਟ ਲੱਗ ਜਾਵੇਗੀ...ਪਰ ਹਾਦਸੇ ਵਾਪਰਦੇ ਹਨ। ਜਦੋਂ ਕੰਮ ਕਰਦਿਆਂ ਤੁਹਾਨੂੰ ਸੱਟ ਲੱਗ ਜਾਂਦੀ ਹੈ ਤਾਂ ਵਰਕਰਜ਼ ਕੰਪਨਸੇਸ਼ਨ ਬੋਰਡ ਆਫ਼ ਮੈਨੀਟੋਬਾ ਜਾਂ ਡਬਲਿਊ ਸੀ ਬੀ(WCB) ਤੁਹਾਡੀ ਮਦਦ ਕਰਨ ਲਈ ਹਾਜ਼ਰ ਹੁੰਦਾ ਹੈ। ਤੁਹਾਡੀ ਮਦਦ ਕਰਨ ਲਈ ਕੰਮ ਕਰਦਿਆਂ ਲੱਗੀ ਸੱਟ ਦੀ ਰਿਪੋਰਟ ਦੇਕੇ ਤੁਹਾਨੂੰ ਸਾਡੀ ਮਦਦ ਕਰਨੀ ਪਵੇਗੀ। ਸਭ ਤੋਂ ਪਹਿਲੀ ਗੱਲ ਇਹ ਹੈ ਕਿ ਜੇ ਕੰਮ ਕਰਦਿਆਂ ਸੱਟ ਲੱਗ ਜਾਵੇ ਤਾਂ, ਜੇ ਲੋੜ ਹੋਵੇ, ਤੁਰਤ ਹੀ ਸਿਹਤ ਸੰਭਾਲ ਹਾਸਲ ਕੀਤੀ ਜਾਵੇ। ਜੇ ਤੁਸੀਂ ਸਿਹਤ ਸੰਭਾਲ ਹਾਸਲ ਕਰਦੇ ਹੋ ਤਾਂ ਯਕੀਨੀ ਬਣਾਓ ਕਿ ਤੁਸੀਂ ਸਿਹਤ ਸੰਭਾਲ ਪਰਦਾਨ ਕਰਤਾ ਨੂੰ ਦੱਸੋ ਕਿ ਇਹ ਸੱਟ ਤੁਹਾਨੂੰ ਕੰਮ ਕਰਦਿਆ ਲੱਗੀ ਹੈ। ਤੁਹਾਡੇ ਲਈ ਜ਼ਰੂਰੀ ਹੈ ਕਿ ਉਹ ਇੱਕ ਰਿਪੋਰਟ ਤਿਆਰ ਕਰੋ ਅਤੇ ਉਹ ਡਬਲਿਊ ਸੀ ਬੀ (WCB) ਨੂੰ ਭੇਜੋ। ਜਿੰਨੀ ਛੇਤੀ ਹੋ ਸਕੇ ਜ਼ਰੂਰੀ ਹੈ ਕਿ ਲੱਗੀ ਸੱਟ ਬਾਰੇ ਰਿਪੋਰਟ ਤੁਹਾਨੂੰ ਆਪਣੇ ਰੁਜ਼ਗਾਰਦਾਤਾ ਨੂੰ ਭੇਜਣੀ ਚਾਹੀਦੀ ਹੈ। ਫਿ਼ਰ, ਆਪਣੀ ਸੱਟ ਬਾਰੇ ਡਬਲਿਊ ਸੀ ਬੀ (WCB) ਨੂੰ ਰਿਪੋਰਟ ਦਿਓ-ਖ਼ਾਸ ਕਰਕੇ ਜੇ ਤੁਹਾਡੀ ਸੱਟ ਲਈ ਸਿਹਤ ਸੰਭਾਲ ਹਾਸਲ ਕੀਤੀ ਗਈ ਹੋਵੇ ਜਾਂ ਸੱਟ ਕਾਰਨ ਤੁਹਾਨੂੰ ਕੰਮ ਦਾ ਸਮਾਂ ਖੁੰਝਣਾ ਪਿਆ ਹੋਵੇ। ਤੁਹਾਡਾ ਰੁਜ਼ਗਾਰਦਾਤਾ ਵੀ ਤੁਹਾਨੂੰ ਲੱਗੀ ਸੱਟ ਦੀ ਰਿਪੋਰਟ ਡਬਲਿਊ ਸੀ ਬੀ (WCB) ਨੂੰ ਭੇਜੇਗਾ। ਜਦੋਂ ਤੁਸੀਂ ਡਬਲਿਊ ਸੀ ਬੀ (WCB) ਨੂੰ ਫ਼ੋਨ ਕਰਦੇ ਹੋ ਤਾਂ ਤੁਹਾਡੇ ਕੋਲ ਇਹ ਚੀਜ਼ਾਂ ਜ਼ਰੂਰੀ ਹੋਣੀਆਂ ਚਾਹੀਦੀਆਂ ਹਨ: • ਤੁਹਾਡਾ ਸੋਸ਼ਲ ਇੰਨਸ਼ੁਰੈਂਸ ਨੰਬਰ • ਤੁਹਾਡਾ ਜ਼ਾਤੀ ਸਿਹਤ ਸ਼ਨਾਖ਼ਤੀ ਨੰਬਰ • ਜਿਸ ਸਹਤ ਸੰਭਾਲ ਪਰਦਾਨ ਕਰਤਾ ਤੋਂ ਤੁਸਾਂ ਮਦਦ ਹਾਸਲ ਕੀਤੀ ਹੋਵੇ ਉਸ ਦਾ ਨਾਂ; ਅਤੇ • ਜੇ ਤੁਹਾਡਾ ਕੰਮ ਤੋਂ ਸਮਾਂ ਖੁੰਝਿਆ ਹੋਵੇ ਤਾਂ ਆਪਣੀ ਉਜਰਤ ਜਾਂ ਤਨਖ਼ਾਹ ਬਾਰੇ ਜਾਣਕਾਰੀ। ਵਰਕਰਜ਼ ਕੰਪਨਸੇਸ਼ਨ ਬੋਰਡ ਪਾਸ ਅਨੁਵਾਦ ਸੇਵਾਵਾਂ ਉਪਲਬਧ ਹੁੰਦੀਆਂ ਹਨ, ਇਸ ਲਈ ਤੁਸੀਂ ਵਰਕਰਜ਼ ਕੰਪਨਸੇਸ਼ਨ ਬੋਰਡ ਦੇ ਨੁਮਾਇਂਦੇ ਨਾਲ ਆਪਣੀ ਪਸੰਦ ਦੀ ਭਾਸ਼ਾ ਵਿੱਚ ਗੱਲਬਾਤ ਕਰ ਸਕਦੇ ਹੋ। ਤੁਸੀਂ ਵਰਕਰਜ਼ ਕੰਪਨਸੇਸ਼ਨ ਬੋਰਡ ਦੇ ਨੁਮਾਇਂਦੇ ਨੂੰ ਆਪਣੀ ਸੱਟ ਬਾਰੇ ਅਤੇ ਇਹ ਸੱਟ ਕਿਵੇਂ ਲੱਗੀ ਹੈ ਬਾਰੇ ਦੱਸੋਗੇ। ਫਿ਼ਰ, ਵਰਕਰਜ਼ ਕੰਪਨਸੇਸ਼ਨ ਬੋਰਡ ਦਾ ਨੁਮਾਇਂਦਾ ਤੁਹਾਨੂੰ ਇੱਕ ਕਲੇਮ ਨੰਬਰ ਦੇਵੇਗਾ, ਅਤੇ ਨਿਰਣਾਇਕ (ਐਡਜੂਡੀਕੇਟਰ) ਦਾ ਨਾਂ ਅਤੇ ਟੈਲੀਫ਼ੋਨ ਨੰਬਰ ਦੇਵੇਗਾ। ਤੁਹਾਡਾ ਨਿਰਣਾਇਕ (ਐਜੂਡੀਕੇਟਰ) ਅਜਿਹਾ ਵਿਅਕਤੀ ਹੁੰਦਾ ਹੈ ਜਿਹੜਾ ਤੁਹਾਡੇ ਨਾਲ ਮਿਲ ਕੇ ਤੁਹਾਡੇ ਕਲੇਮ ਬਾਰੇ ਕਾਰਵਾਈ ਕਰੇਗਾ। ਜੇ ਤੁਹਾਡੇ ਕੋਈ ਪ੍ਰਸ਼ਨ ਜਾਂ ਸਰੋਕਾਰ ਹੋਣ, ਤਾਂ ਤੁਸੀਂ ਆਪਣੇ ਨਿਰਣਾਇਕ (ਐਡਜੂਡੀਕੇਟਰ) ਨੂੰ ਫ਼ੋਨ ਕਰ ਸਕਦੇ ਹੋ। ਨਿਰਣਾਇਕ (ਐਜੂਡੀਕੇਟਰ) ਤੁਹਾਡੇ ਕਲੇਮ ਉੱਤੇ ਨ਼ਜ਼ਰਸਾਨੀ ਕਰੇਗਾ ਅਤੇ ਤੁਹਾਨੂੰ ਦਿੱਤੇ ਜਾਣ ਵਾਲੇ ਲਾਭਾਂ ਦੀ ਹੱਕਦਾਰੀ ਬਾਰੇ ਫ਼ੈਸਲਾ ਕਰੇਗਾ। ਕੰਮ ਕਰਦਿਆਂ ਲੱਗੀ ਸੱਟ ਤੋਂ ਬਹਾਲੀ ਦੇ ਸਮੇਂ ਦੌਰਾਨ, ਤੁਹਾਨੂੰ ਚਾਹੀਦਾ ਹੈ: • ਸਿਹਤਸੰਭਾਲ ਪਰਦਾਨਕਰਤਾ ਦੀ ਬਹਾਲੀ ਦੀ ਆਪਣੀ ਯੋਜਨਾ ਦੀ ਪਾਲਣਾ ਕਰੋ ਅਤੇ ਬਆਦ ਦੀਆਂ ਐਪੁਆਇਂਟਮੈਂਟਾਂ ਲਈ ਪਹੁੰਚਦੇ ਰਹੋ। • ਆਪਣੇ ਰੁਜ਼ਗਾਰਦਾਤਾ ਨਾਲਸੰਬੰਧ ਕਾਇਮ ਰੱਖੋ ਤਾਂ ਜੋ ਉਨ੍ਹਾਂ ਨੂੰ ਪਤਾ ਹੋਵੇ ਕਿ ਤੁਹਾਡੀ ਸਿਹਤ ਦੀ ਬਹਾਲੀ ਹੋ ਰਹੀ ਹੈ ਅਤੇ ਜਦੋਂ ਤੀਕ ਤੁਸੀਂ ਪੂਰੀ ਤਰ੍ਹਾਂ ਰਾਜ਼ੀ ਨਹੀਂ ਹੋ ਜਾਂਦੇ ਓਦੋਂ ਤੀਕ ਤੁਸੀਂ ਆਪਣੇ ਬਾਕਾਇਦਾ ਕੰਮ ਕਰਨ ਜਾਂ ਸੋਧੇ ਹੋਏ ਕੰਮ ਕਰਨ ਦੇ ਯੋਗ ਹੋ ਕੇ ਕੰਮ ‘ਤੇ ਨਹੀਂ ਪਰਤ ਸਕੋਗੇ;ਅਤੇ • ਆਪਣੇ ਨਿਰਣਾਇਕ(ਐਜੂਡੀਕੇਟਰ) ਨਾਲ, ਜਾਂ ਜੇ ਕਲੇਮ ਲੰਮੀ ਮਿਆਦ ਵਾਲਾ ਹੋਵੇ, ਤਾਂ ਆਪਣੇ ਕੇਸ ਮੈਨੇਜਰ ਨਾਲ ਸੰਬੰਧ ਕਾਇਮ ਰੱਖੋ। ਯਾਦ ਰੱਖੋ; ਕੰਮ ਕਰਦਿਆਂ ਲੱਗੀ ਸੱਟ ਦੀ ਰਿਪੋਰਟ ਵਰਕਰਜ਼ ਕੰਪਨਸੇਸ਼ਨ ਬੋਰਡ ਨੂੰ ਦੇਣਾ ਤੁਹਾਡਾ ਹੱਕ ਹੈ। ਵਰਕਰਜ਼ ਕੰਪਨਸੇਸ਼ਨ ਬੋਰਡ ਨੂੰ ਆਪਣੀ ਸੱਟ ਬਾਰੇ ਜਿੰਨੀ ਛੇਤੀ ਹੋ ਸਕੇ ਰਿਪੋਰਟ ਦੇਣ ਨਾਲ ਸਿਹਤ ਦੀ ਬਹਾਲੀ ਦੌਰਾਨ ਤੁਹਾਨੂੰ ਲਾਭ ਹਾਸਲ ਕਰਨ ਅਤੇ ਉਜਰਤ ਵਿੱਚ ਪਏ ਘਾਟੇ ਪੂਰੇ ਕਰਨ ਵਿੱਚ ਮਦਦ ਮਿਲੇਗੀ। ਜਦੋਂ ਕੰਮ ਕਰਦਿਆਂ ਤੁਹਾਨੂੰ ਸੱਟ ਲੱਗਦੀ ਹੈ, ਅਸੀਂ ਤੁਹਾਡੀ ਮਦਦ ਕਰਨ ਲਈ ਇਥੇ ਹਾਜ਼ਰ ਹੁੰਦੇ ਹਾਂ। ਇਸ ਲਈ 204-954-4100, ਜਾਂ ਟੋਲ ਫ਼੍ਰੀਅ 1-855-954-4321‘ਤੇ ਫ਼ੋਨ ਕਰਕੇ ਕੰਮ ਕਰਦਿਆਂ ਲੱਗੀ ਹਰੇਕ ਸੱਟ ਦੀ ਰਿਪੋਰਟ ਵਰਕਰਜ਼ ਕੰਪਨਸੇਸ਼ਨ ਬੋਰਡ ਆਫ਼ ਮੈਨੀਟੋਬਾ ਨੂੰ ਦਿਉ। Welcome to the WCB – Punjabi ਵਰਕਰਜ਼ ਕੰਪਨਸੇਸ਼ਨ ਬੋਰਡ ਆਫ਼ ਮੈਨੀਟੋਬਾ ਜਿਸ ਨੂੰ ਸੰਖੇਪ ਵਿੱਚ ਡਬਲਿਊ ਸੀ ਬੀ (WCB) ਕਿਹਾ ਜਾਂਦਾ ਹੈ ਵਿਖੇ ਸੁਅਗਤ। ਅਜਿਹੇ ਕਾਮਿਆਂ, ਜਿੰਨ੍ਹਾਂ ਨੂੰ ਕੰਮ ਕਰਦਿਆਂ ਸੱਟ ਲੱਗ ਜਾਂਦੀ ਹੈ, ਜਾਂ ਜੇ ਕੰਮ ਕਰਦਿਆਂ ਅਪਾਹਜ ਹੋ ਜਾਂਦੇ ਹਨ ਤਾਂ ਡਬਲਿਊ ਸੀ ਬੀ (WCB) ਉਨ੍ਹਾਂ ਨੂੰ ਇੰਨਸ਼ੁਰੈਂਸ ਮੁਹੱਈਆ ਕਰਦਾ ਹੈ। ਜਿੰਨ੍ਹਾਂ ਨੂੰ ਕੰਮ ਕਰਦਿਆਂ ਸੱਟ ਲੱਗ ਜਾਂਦੀ ਅਤੇ ਉਹ ਕੰਮ ਕਰਨ ਦੇ ਯੋਗ ਨਹੀਂ ਰਹਿੰਦੇ,ਇਹ ਉਨ੍ਹਾਂ ਕਾਮਿਆਂ ਦੀ ਉਜਰਤ ਵਿੱਚ ਪਏ ਘਾਟੇ ਨੂੰ ਪੂਰਾ ਕਰਦਾ ਹੈ ਅਤੇ ਸਿਹਤਸੰਭਾਲ ਅਤੇ ਉਨ੍ਹਾਂ ਦੀ ਸਿਹਤ ਦੀ ਬਹਾਲੀ ਦੇ ਖ਼ਰਚੇ ਅਦਾ ਕਰਦਾ ਹੈ ਅਤੇ ਇਨ੍ਹਾਂ ਦੀ ਅਦਾਇਗੀ ਰੁਜ਼ਗਾਰਦਾਤਾਵਾਂ ਵੱਲੋਂ ਕੀਤੀ ਜਾਂਦੀ ਹੈ। ਡਬਲਿਊ ਸੀ ਬੀ (WCB) “ਨੋ ਫ਼ਾਲਟ” ਇੰਨਸ਼ੁਰੈਂਸ ਪੇਸ਼ ਕਰਦਾ ਹੈ ਜਿਸ ਦਾ ਭਾਵ ਹੈ ਕਿ ਜੇ ਕੰਮ ਕਰਦਿਆਂ ਜਾਂ ਕੰਮ ਨਾਲ ਸੰਬੰਧਤ ਫ਼ਰਜ਼ ਨਿਭਾਉਂਦਿਆਂ ਕਾਮਿਆਂ ਨੂੰ ਸੱਟ ਲੱਗ ਜਾਂਦੀ ਹੈ ਜਾਂ ਦੁਰਘਟਨਾ ਵਾਪਰ ਜਾਂਦੀ ਹੈ ਤਾਂ ਅਜਿਹੇ ਕਾਮਿਆਂ ਨੂੰ ਸੁਰੱਖਿਆ ਮਿਲਦੀ ਹੈ। ਇਸ ਪੰਨੇ ‘ਤੇ, ਤੁਸੀਂ ਡਬਲਿਊ ਸੀ ਬੀ(WCB) ਦੇ ਸਾਧਨ, ਸਮੇਤ ਕਾਮਿਆਂ ਤੇ ਰੁਜ਼ਗਾਰਦਾਤਿਆਂ ਬਾਰੇ ਤੱਥਾਂ ਦੀਆਂ ਸ਼ੀਟਾਂ, ਬਰੋਸ਼ਰਜ਼, ਪੋਸਟਰਜ਼ ਅਤੇ ਸਟਿਕਰਜ਼ ਦੇ, ਪੰਜਾਬੀ ਭਾਸ਼ਾ ਵਿੱਚ ਵੇਖੋਗੇ। ਕੰਮ ਵਿਖੇ ਸੱਟ ਲੱਗਣ ਤੋਂ ਬਚਾਅ ਕਰਨ ਸੰਬੰਧੀ ਵਧੇਰੇ ਸਾਧਨਾਂ ਬਾਰੇ ਜਾਣਨ ਲਈ ਤੁਸੀਂ safemanitoba.com ਉੱਤੇ ਵੀ ਜਾ ਸਕਦੇ ਹੋ। ਜੇ ਤੁਹਾਡੇ ਪ੍ਰਸ਼ਨ ਹੋਣ ਅਤੇ ਡਬਲਿਊ ਸੀ ਬੀ (WCB) ਵਿਖੇ ਤੁਸੀਂ ਕਿਸੇ ਨਾਲ ਗੱਲਬਾਤ ਕਰਨੀ ਚਾਹੁੰਦੇ ਹੋਵੋ ਤਾਂ 204-954-4922, ਜਾਂ 1-855-954-4321 ਉੱਤੇ ਸਾਨੂੰ ਫ਼ੋਨ ਕਰੋ। ਜੇ ਤੁਸੀਂ ਪੰਜਾਬੀ ਵਿੱਚ ਜਾਂ ਕਿਸੇ ਹੋਰ ਭਾਸ਼ਾ ਵਿੱਚ ਗੱਲ ਕਰਨੀ ਚਾਹੁੰਦੇ ਹੋਵੇ ਤਾਂ ਅਸੀਂ ਤੁਹਾਡਾ ਸੰਪਰਕ ਤੁਰੰਤ ਹੀ ਦੁਭਾਸ਼ੀਏ ਨਾਲ ਕਰਵਾ ਸਕਦੇ ਹਾਂ। ਯਾਦ ਰੱਖੋ, ਜੇ ਕੰਮ ਕਰਦਿਆਂ ਤੁਹਾਨੂੰ ਸੱਟ ਲੱਗ ਜਾਂਦੀ ਹੈ ਤਾਂ ਡਬਲਿਊ ਸੀ ਬੀ (WCB) ਤੁਹਾਡੀ ਮਦਦ ਕਰਨ ਲਈ ਮੌਜੂਦ ਹੈ।

 

Did this page give you the information you expected?: 

If you require a response, please contact us at info@wcb.mb.ca or 1-855-954-4321. Messages from this form are collected to help us improve our website and are not forwarded to our customer service team.

Find more information about how to contact us directly.